ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ

ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ

ਬਿਰਹੂੰ ਬਲਾਇ ਘੱਤੀ ਤਨ ਅੰਦਰ, ਮੈਂ ਆਪੇ ਹੋਈ ਆਪੈ
ਬਾਲ ਪਣ ਮੈਂ ਖੇਡ ਗਵਾਇਆ, ਜੋਬਨ ਮਾਣ ਬਿਆਪੈ
ਸ਼ੋਹ ਰਾਵਣ ਦੀ ਰੀਤ ਨਾ ਜਾਣੀ, ਇਸ ਸੁੰਞੇ ਨਰਤਾਪੈ
ਇਸ਼ਕ ਵਿਛੋੜੇ ਦੀ ਬਾਲੀ ਢਾਂਢੀ ਹਰ ਦਮ ਮੈਨੂੰ ਤਾਪੈ
ਹਿਕਸ ਕਹੀਂ ਨਾਂ ਦਾਦ ਨਾ ਵਤੀ, ਇਸ ਸੁੰਞੇ ਤਰ ਨਾਪੈ
ਸਿਕਣ ਦੂਰ ਨਾ ਥੀਵੇ ਦਿਲ ਤੋਂ ਵੇਖਣ ਨੂੰ ਮਨ ਤਾਪੈ
ਕਹੇ ਹੁਸੈਨ ਸੁਹਾਗਣ ਸਵਾਈ, ਜਾਂ ਸ਼ੋਹ ਆਪ ਸਿੰਞਾਪੈ