ਗਾਹਕ ਵੈਂਦਾ ਈ ਕੁਝ ਵੱਟ ਲੈ

ਗਾਹਕ ਵੈਂਦਾ ਈ ਕੁਝ ਵੱਟ ਲੈ

ਆਇਆ ਗਾਹਕ ਮੂਲ ਨਾ ਮੋੜੀਂ, ਟਕਾ ਪੰਜਾਹਾ ਘੱਟ ਲੈ
ਪਿਓ ਕੁੜੇ ਦਿਨ ਚਾਰ ਦਿਹਾੜੇ, ਹਰ ਵਲਿ ਝਾਤੀ ਘਤ ਲੈ
ਬਾਬੁਲ ਦੇ ਘਰਿ ਦਾਜ ਵਿਹੂਣੀ, ਦੜ ਬੜਿ ਪੂੰਣੀ ਕਤ ਲੈ
ਹੋਰ ਨਾ ਨਾਲ ਉਧਾਰ ਕਰੇਂਦੀ, ਸਾਥੋਂ ਭੀ ਕੁਝ ਹਥ ਲੈ
ਕਹੇ ਹੁਸੈਨ ਫ਼ਕੀਰ ਨਿਮਾਣਾ, ਇਹ ਸ਼ਾਹਾਂ ਦੀ ਮਤ ਲੈ