ਘੁੰਮ ਚਰੱਖੜਿਆ ! ਤੇਰੀ ਕੱਤਣ ਵਾਲੀ ਜੀਵੇ

ਘੁੰਮ ਚਰੱਖੜਿਆ ! ਤੇਰੀ ਕੱਤਣ ਵਾਲੀ ਜੀਵੇ
ਨਲੀਆਂ ਵੱਟਣ ਵਾਲੀ ਜੀਵੇ

ਬਡ਼ਾ ਹੋਇਓਂ ਸ਼ਾਹ ਹੁਸੈਨਾ, ਦੰਦੀਂ ਝਮੀਰਾਂ ਪਈਆਂ
ਉਠ ਸਵੇਰੇ ਢੂੰਡਣ ਲੱਗੋਂ, ਸੰਝ ਦੀਆਂ ਜੋਗੀਆਂ
ਹਰਦਮ ਨਾਮ ਸੰਭਾਲ਼ ਸਾਈਂ ਦਾ ਤਾਂ ਤੂੰ ਅਸਥਿਰ ਥੀਵੇਂ
ਚਰਖ਼ਾ ਬੋਲੇ ਸਾਈਂ ਸਾਈਂ, ਬਾਈਰ ਬੋਲੇ ਤੂੰ
ਕਹੇ ਫ਼ਕੀਰ ਸਾਈਂ ਦਾ, ਮੈਂ ਨਾਹੀਂ ਸਭ ਤੂੰ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 95 ( ਹਵਾਲਾ ਵੇਖੋ )