ਕਿਤ ਗੁਣ ਲਗੇਂਗੀ ਸ਼ੋਹੁ ਨੂੰ ਪਿਆਰੀ

ਕਿਤ ਗੁਣ ਲਗੇਂਗੀ ਸ਼ੋਹੁ ਨੂੰ ਪਿਆਰੀ

ਅੰਦਰਿ ਤੇਰੇ ਕੂੜਾ ਵਤ ਗਇਓ ਈ ਮੂਲ ਨਾ ਦਿਤੀ ਓ ਬੁਹਾਰੀ
ਕੱਤਣ ਸੁੱਖ ਨੀ ਵਲੱਲੀਏ ਕੁੜੀਏ, ਚੜ੍ਹਿਆ ਲੋੜੇਂ ਖਾਰੀ
ਤੰਦ ਟੁਟੀ ਅਟੇਰਨ ਭੰਨਾ, ਚਰਖੇ ਦੀ ਕਰ ਕਾਰੀ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਅਮਲਾਂ ਦੇ ਬਾਝ ਖਵਆਰੀ