ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲ

ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲ, ਕਦਾਂ ਦੀ ਵੋ ਮਿਹਰ ਪਵੀ

ਰਾਤੀਂ ਦਰਦ, ਦਿਹੇਂ ਦਰਮਾਂਦੀ, ਬਿਰਹੂੰ ਭਛਾਇਅੜ ਸ਼ੀਂਹ
ਰੋ ਰੋ ਨੈਣ ਭਰੇਨੀ ਆਂ, ਝੋਲਾ ਜਿਉਂ ਸਾਵਣਦੜਾ ਮੀਂਹ
ਗਲ ਵਿਚ ਪੱਲੂ ਮੈਂਡਾ, ਦਸਤ ਪੈਰਾਂ ਤੇ, ਕਦੀ ਤਾਂ ਅਸਾਡੜਾ ਥੀ
ਸਿਰ ਸਦਕੇ ਕੁਰਬਾਨੀ ਕੀਤੀ, ਘੋਲ ਘੁਮਾਂਦੀ ਆਂ ਜੀ
ਕਹੇ ਹੁਸੈਨ ਫ਼ਕੀਰ ਸਾਈਂ ਦਾ ਹੋਰ ਭਰੋਸਾ ਨਹੀਂ ਕਹੀਂ ਦਾ
ਆਨ ਮਿਲਾ ਦੋ ਪੀ