ਵਾਰੇ ਵਾਰੇ ਜਾਨੀ ਹਾਂ

ਵਾਰੇ ਵਾਰੇ ਜਾਨੀ ਹਾਂ ਘੋਲੀ ਆਂ ਨੀ
ਜਿਸ ਸਾਜਨ ਦਾ ਦਿਉ ਤੁਸੀਂ ਮੇਹਣਾ, ਤਿਸ ਸਾਜਨ ਦੀ ਮੈਂ ਗੋਲੀ ਆਂ ਨੀ
ਅਚਾਚੇਤੀ ਭੁਲ ਭੁਲਾਵੇ, ਬਾਬਲ ਦੇ ਘਰ ਭੋਲੀ ਆਂ ਨੀ
ਕਹੇ ਹੁਸੈਨ ਫ਼ਕੀਰ ਨਿਮਾਣਾ, ਤੁਧ ਬਾਝੋਂ ਕੋਈ ਹੋਰ ਨਾ ਜਾਣਾਂ
ਖ਼ਾਕ ਪੈਰਾਂ ਦੀ ਮੈਂ ਰੋਲੀ ਆਂ ਨੀਂ