ਵੇਲਾ ਸਿਮਰਣ ਦਾ ਨੀ, ਉੱਠੀ ਰਾਮ ਧਿਆਏ

ਵੇਲਾ ਸਿਮਰਣ ਦਾ ਨੀ, ਉੱਠੀ ਰਾਮ ਧਿਆਏ

ਹੱਥ ਮਲੇ ਮਲ ਪਛੋਤਾਸੀ, ਜਦ ਵੈਸੀ ਆ ਵਕਤ ਵਿਹਾਏ
ਇਸ ਤਿੜੇ ਤੋਂ ਭਰ ਭਰ ਗਈਆਂ, ਤੂੰ ਭੀ ਆਪਣੀ ਵਾਰ ਲੰਘਾਏ
ਇਕਨਾ ਭਰਿਆ ਇਕ ਭਰ ਗਈਆਂ, ਇਕ ਘਰੇ ਇਕ ਰਾਹੇ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਆ ਤਣ ਫੇਰਾ ਪਾਏ