ਕੇ ਬਾਗ਼ੇ ਦੀ ਮੂਲ਼ੀ ਹੁਸੈਨਾ

ਕੈ ਬਾਗ਼ੇ ਦੀ ਮੂਲ਼ੀ ਹੁਸੈਨਾ ! ਕੈ ਬਾਗ਼ੇ ਦੀ ਮੂਲ਼ੀ

ਬਾਗ਼ਾਂ ਦੇ ਵਿਚ ਫੁੱਲ ਅਜਾਇਬ, ਤੂੰ ਭੀ ਇੱਕ ਗੰਧੋਲੀ
ਅਪਣਾ ਆਪ ਪਛਾਣੇ ਨਾਹੀਂ, ਔਰਾਂ ਵੇਖ ਕਿਉਂ ਭੂਲੀ
ਇਸ਼ਕੇ ਦਾ ਦਰਿਆਓ ਕਰਾਹੀ, ਮੰਸੂਰ ਕਬੂਲ ਸੂਲੀ

ਸ਼ਾਹ ਹੁਸੈਨ ਪਿਆ ਦਰ ਉਤੇ ਜੋ ਕਰੇ, ਪਵੇ ਕਬੂਲੀ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 90 ( ਹਵਾਲਾ ਵੇਖੋ )