ਉਸ ਦਾ ਆਵ ਨਾਹ

ਇੰਜ ਲਗਦਾ ਏ
ਸਾਲ ਚਿ
ਪੂਰੇ
ਬਾਰਾਂ ਚੱਕਰ ਲਾਉਂਦਾ ਏ
ਹਰ ਮਹੀਨੇ
ਚੌਧਵੀਂ ਰਾਤੇ
ਚੜ੍ਹ ਅਸਮਾਨੇ
ਘੁੰਢ ਅਪਣਾ
ਉਲਟਾ ਵਿੰਦਾ ਏ
ਸਾਡਾ ਜੀ
ਤੁੜ ਪਾਉਂਦਾ ਏ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 86 ( ਹਵਾਲਾ ਵੇਖੋ )