ਚੱਸ ਵੀ ਹੈ ਪਈ ਵਿਸਾਲ ਦੀ ਹਿਜਰ-ਏ-ਸਨਮ ਦੇ ਬਾਅਦ

ਚੱਸ ਵੀ ਹੈ ਪਈ ਵਿਸਾਲ ਦੀ ਹਿਜਰ-ਏ-ਸਨਮ ਦੇ ਬਾਅਦ
ਆਂਦੀ ਖ਼ੁਸ਼ੀ ਵੀ ਰਾਸ ਹੈ ਦਰਦੋ ਅਲਮ ਦੇ ਬਾਅਦ

ਤੇਡੇ ਬਾਅਦ ਜੋ ਗੁਲਾਬ ਕੂੰ ਡਿਠੇ ਤਾਂ ਐਂ ਲੱਗੇ
ਕੀਤਾ ਹੈ ਅੱਖ ਮਸੀਤ ਵਿਚ ਸਜਦਾ ਹਰਮ ਦੇ ਬਾਅਦ

ਮੇਢੀ ਕਸਮ ਤੇ ਯਾਰ ਜੀ ਤੂ ਕਰ ਨਾ ਕਰ ਯਕੀਨ
ਮੈਂ ਕੁਈ ਕਸਮ ਨੀ ਚਾਵਨੀ ਤੇਡੀ ਕਸਮ ਦੇ ਬਾਅਦ

ਲਗਦਾ ਹੈ ਜਿਵੇਂ ਹੋਵੇਂ ਤੂੰ ਤਕਦੀਰ ਦਾ ਮੁਸ਼ੀਰ
ਕੀਤਾ ਕਰਮ ਨਸੀਬ ਹੈ ਤੇਡੇ ਕਰਮ ਦੇ ਬਾਅਦ

ਅੱਲ੍ਹਾ ਦੀ ਦੋਸਤੀ ਦੇ ਵਿਚ ਸ਼ਾਕਰ ਹੈ ਸੁਖ ਮਗਰ
ਪਹਿਲੇ ਜਨਮ ਤੋਂ ਪਹਿਲੇ ਤੇ ਡੂਝੇ ਜਨਮ ਦੇ ਬਾਅਦ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 60 ( ਹਵਾਲਾ ਵੇਖੋ )