ਕਿਡਾ ਸੋਹਣਾ ਵਕਤ ਗੁਜ਼ਰਦਾ ਹਾ

ਕਿਡਾ ਸੋਹਣਾ ਵਕਤ ਗੁਜ਼ਰਦਾ ਹਾ ਜਡਾਂ ਦਿਲ ਵਿਚ ਸ਼ੋਖ਼ ਸਨਮ ਨਾ ਹਾ
ਮੇਡੇ ਹੱਸਦੇ ਵਸਦੇ ਵਿਹੜੇ ਵਿਚ ਡੁਖਾਂ ਦਰਦਾਂ ਦਾ ਕੋਈ ਕੰਮ ਨਾ ਹਾ
ਮੇਡੇ ਖ਼ੁਸ਼ੀਆਂ ਪੈਰ ਚੁਮੇਂਦੀਆਂ ਹਨ ਕੋਈ ਖ਼ਾਸ ਕਿਸਮ ਦਾ ਗ਼ਮ ਨਾ ਹਾ
ਸ਼ਫ਼ੀਅ ਸੇਠ ਸਡੀਂਦਾ ਹਮ ਸ਼ਾਕਰ ਮੇਡਾ ਲਿਖਦਾ ਦਰਦ ਕਲਮ ਨਾ ਹਾ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 156 ( ਹਵਾਲਾ ਵੇਖੋ )