ਕਰ ਕੇ ਕੌਲ ਵਫ਼ਾ ਦੇ ਲੋਕ

ਕਰ ਕੇ ਕੌਲ ਵਫ਼ਾ ਦੇ ਲੋਕ
ਭੁੱਲ ਕਿਉਂ ਵੈਂਦਿਨ, ਵਾਅਦੇ ਲੋਕ

ਓ ਤਾਂ, ਉਠਾਂ ਵਾਲੇ ਥੀ ਗਿਣ
ਅਸਾਂ, ਪੈਰ ਪਿਆਦੇ ਲੋਕ

ਸਾਕੂੰ ਪੈਰਾਂ ਹੇਠ ਲਤਾੜੋ
ਹੀਸੇ, ਜੋ ਹੀਂ ਡਾ ਦੇ ਲੋਕ

ਚਾਲ ਤੁਹਾਡੀ, ਸਮਝ ਨੀ ਸਗੀਏ
ਅਸਾਂ, ਸਿੱਧੇ ਸਾਦੇ ਲੋਕ

ਸਾਡੀ ਮਿੱਠੀ ਗਾਲ, ਵੀ ਕੌੜੀ
ਹੈਂ ਜੋ ਗ਼ੈਰ ਸਵਾਦੇ ਲੋਕ

ਸਾਰੀ ਉਮਰ, ਪਟੀਂਦੇ ਰਹਿੰਦਿਨ
ਪਿੱਟੇ ਹੋਏ, ਪਿਓ ਮਾਂ ਦੇ ਲੋਕ

ਬੇ ਸ਼ਿਕਰੇ ਹਿਨ, ਮਾਲ ਪੁਜਾਰੀ
ਸ਼ਾਕਰ, ਲੋਕ ਖ਼ੁਦਾ ਦੇ ਲੋਕ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 68 ( ਹਵਾਲਾ ਵੇਖੋ )