ਗ਼ਰੀਬ ਕੂੰ ਕੈਂ ਗ਼ਰੀਬ ਕੀਤੇ, ਅਮੀਰ ਜ਼ਾਦੋ ਜਵਾਬ ਡੇਵੋ

ਗ਼ਰੀਬ ਕੂੰ ਕੈਂ ਗ਼ਰੀਬ ਕੀਤੇ, ਅਮੀਰ ਜ਼ਾਦੋ ਜਵਾਬ ਡੇਵੋ
ਜ਼ਰੂਰਤਾਂ ਦਾ ਹਿਸਾਬ ਘਿਣੋ, ਅੱਯਾਸ਼ੀਆਂ ਦਾ ਹਿਸਾਬ ਡੇਵੋ

ਸਖ਼ਾਵਤਾਂ ਦੇ ਸੁਨਹਿਰੇ ਪਾਣੀ, ਦੇ ਨਾਲ਼ ਜਿਹੜੇ ਮਿਟਾ ਡਤੇ ਵੇ
ਓ ਲਫ਼ਜ਼ ਮੋਏ ਹੋਏ ਵੀ ਬੋਲ ਪੋਸਣ, ਸ਼ਰਾਫ਼ਤਾਂ ਦੀ ਕਿਤਾਬ ਡੇਵੋ

ਸ਼ਰਾਬ ਦਾ ਰੰਗ ਲਾਲ਼ ਕਿਉਂ ਹੈ? ਕਬਾਬ ਦੇ ਵਿੱਚ ਹੈ ਮਾਸ ਕੈਂਦਾ
ਸ਼ਬਾਬ ਕਿੰਦਾ ਹੈ, ਕੈਂ ਉਜਾੜੇ, ਹਿਸਾਬ ਕਰਕੇ ਜਨਾਬ ਡੇਵੋ

ਜ਼ਿਆਦਾ ਫਲਦਾ ਹੈ ਕਾਲ਼ਾ ਜੀਕੂੰ, ਖ਼ਰੀਦ ਘਿਣ ਦਾ ਹੈ ਉਹੋ ਕੁਰਸੀ
ਇਲੈਕਸ਼ਨ ਦਾ ਡਰਾਮਾ ਕਰਕੇ, ਅਵਾਮ ਕੂੰ ਨਾ ਅਜ਼ਾਬ ਡੇਵੋ

ਕਲਮ ਹੈ ਮੁਨਕਿਰ ਨਕੀਰ ਸ਼ਾਕਰ, ਜਿਥਾਂ ਵੀ ਲੁਕਸੋ ਇਹ ਤਾੜ ਘਿਣ ਸੀ
ਗ਼ਿਲਾਫ਼ ਕਾਅਬੇ ਦਾ ਛਿਕ ਤੇ ਭਾਂਵੇਂ, ਨਾਪਾਕ ਮੂੰਹ ਤੇ ਨਕਾਬ ਡੇਵੋ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 61 ( ਹਵਾਲਾ ਵੇਖੋ )