ਹੋਸ਼ਾਂ ਜ਼ਲੀਲ ਕੀਤੇ ਸੋਚਾਂ ਸੁਚਾ ਸੁਚਾ ਕੇ

ਹੋਸ਼ਾਂ ਜ਼ਲੀਲ ਕੀਤੇ ਸੋਚਾਂ ਸੁਚਾ ਸੁਚਾ ਕੇ
ਬੇਹੋਸ਼ ਕਰ ਡੇ ਅੱਜ ਤਾਂ ਸਾਕੀ ਪਿਲਾ ਪਿਲਾ ਕੇ

ਅਪਣਾ ਲਹੂ ਪਿਲਾ ਕੇ ਬੂਟਾ ਵਫ਼ਾ ਦਾ ਲਾਇਮ
ਫ਼ਲ ਗ਼ੈਰ ਬੈਠੇ ਖਾਂਦਿਨ ਮੇਕੂੰ ਡਿਖਾ ਡਿਖਾ ਕੇ

ਗ਼ਮ ਬੇਵਫ਼ਾ ਦਾ ਖਾ ਗੇ ਸਾਰੀ ਜਵਾਨੀ ਮੇਢੀ
ਧਰਤੀ ਤੇ ਉਠਦਾਂ ਬਹਿੰਦਾਂ ਤਲੀਆਂ ਟਿਕਾ ਟਿਕਾ ਕੇ

ਖੀਸੇ ਜੋ ਖ਼ਾਲੀ ਥੀ ਗਿਣ ਕਾਸਿਦ ਜਵਾਬ ਡੇ ਗੇ
ਅਹਦੇ ਮੈਂ ਥੱਕ ਗਿਆ ਹਾਂ ਚਿੱਠੀਆ ਪੁੱਜਾ ਪੁੱਜਾ ਕੇ

ਸ਼ਾਕਰ ਦੀ ਖ਼ੁਸ਼ ਨਸੀਬੀ ਬੇਸ਼ੱਕ ਡਸਾ ਕੇ ਵੱਲ ਵੰਜ
ਕੇ ਤਈਂ ਅੱਜਾਂ ਮਰੇਸੀਂ ਐਂਵੇਂ ਜੀਵਾ ਜੀਵਾ ਕੇ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 110 ( ਹਵਾਲਾ ਵੇਖੋ )