ਵੇ ਮਾਹੀ ਸਾਥੋਂ

ਵੇ ਮਾਹੀ ਸਾਥੋਂ ਇੰਨਾਂ ਦਾਜ ਨਹੀਂ ਬਣ ਦਾ
ਐਂਵੇਂ ਡੋਲੀ ਪਾ ਕੇ ਲੈ ਜਾ ਜੇ ਤੋਂ ਮਹਿਰਮ ਮਨ ਦਾ

ਐਸਾ ਚੜ੍ਹਿਆ ਤਾਪ ਹਿਜਰ ਦਾ
ਯਾਦ ਤੇਰੀ ਵਿਚ ਲਹੂ ਜਿਗਰ ਦਾ
ਕਤਰਾ ਕਤਰਾ ਛਿਣ ਦਾ

ਤੂੰ ਤੇ ਮੈਂ ਅਜ਼ਲ ਦੇ ਹਾਣੀ
ਤੇਰੀ ਸਾਡੀ ਪ੍ਰੀਤ ਪੁਰਾਣੀ
ਕੀ ਧੜਕਾ ਇੰਨ ਬਣ ਦਾ

ਸਕਦਾ ਸੇਕ ਨਾ ਜਾਵੇ ਜਰਿਆ
ਇਕ ਨਾ ਰਹਿ ਗਿਆ ਪਤਾ ਹਰਿਆ
ਰੱਕੜ ਸੁਕਦੇ ਵੰਨ ਦਾ

ਅੱਗੇ ਦੇ ਗ਼ਮ ਜੋੜੀਂ ਬਹਿ ਗਏ
ਕੱਤਦੀਆਂ ਕੱਤਦੀਆਂ ਮੋਢੇ ਰਹਿ ਗਏ
ਸਾਲੂ ਦੱਸੇ ਨਾ ਬਣ ਦਾ

ਵੇਖੀਂ ਪਾੜ ਈ ਦੀਏ ਕਿਤੇ ਨਾ
ਗਲੇ ਕਾਗ਼ਜ਼ ਵਰਗਾ ਸੀਨਾ
ਇਹ ਹੌਕਾ ਮਿਣ ਮਨ ਦਾ

ਵੇ ਮਾਹੀ ਸਾਥੋਂ ਇੰਨਾਂ ਦਾਜ ਨਹੀਂ ਬਣ ਦਾ