ਮੂੰਹੋਂ ਭਾਵੇਂ ਗੱਲ ਨਾ ਨਿਕਲੇ

ਮੂੰਹੋਂ ਭਾਵੇਂ ਗੱਲ ਨਾ ਨਿਕਲੇ, ਹੋਂਠ ਫੜਕ ਕੇ ਰਹਿ ਜਾਂਦੇ ਨੇਂ
ਇੰਜ ਵੀ ਆਪਣੇ ਦਿਲ ਦੀਆਂ ਗੱਲਾਂ ਕਹਿਣੇ ਵਾਲੇ ਕਹਿ ਜਾਂਦੇ ਨੇਂ

ਰੱਤ ਤਿਹਾਏ ਰਾਹਵਾਂ ਅਤੇ ਉਹੋ ਮੁਸਾਫ਼ਰ ਸਾਥੀ ਮੇਰੇ
ਕੰਡੇ ਦੀ ਇਕ ਚੋਭ ਤੇ ਜਿਹੜੇ ਛਾਲੇ ਵਾਂਗੂੰ ਬਹਿ ਜਾਂਦੇ ਨੇਂ

ਨਾ ਤੋਂ ਪਿਆਰ ਦਾ ਤਕੀਆ ਤੱਕਿਆ, ਨਾ ਤੂੰ ਘੋਟੀ ਨਾ ਤੋਂ ਪੀਤੀ
ਜਿਨ੍ਹਾਂ ਦੇ ਮੂੰਹ ਸਾਵੀ ਲਗਦੀ, ਉਸਦੇ ਹੋ ਕੇ ਰਹਿ ਜਾਂਦੇ ਨੇਂ

ਭੁੱਲਦੇ-ਭੁੱਲਦੇ ਭੁੱਲ ਜਾਂਦੇ ਨੇਂ, ਫ਼ਰਿਆਦਾਂ ਦੀ ਆਦਤ ਪੰਛੀ
ਸਹਿੰਦੇ-ਸਹਿੰਦੇ ਓੜਕ ਲੋਕੀਂ, ਹਰ ਸਖ਼ਤੀ ਨੂੰ ਸਹਿ ਜਾਂਦੇ ਨੇਂ

ਤੂੰ ਛੁਪਾਂ ਦੇ ਦਸਤੇ ਜਾ ਚੀਂ, ਮੈਂ ਟਾਹਣੇ ਦੀ ਖ਼ੈਰ ਮਨਾਵਾਂ
ਥੱਕੇ ਲੋਕ ਸ਼ਰੀਫ਼ ਜਿਨ੍ਹਾਂ ਦੇ, ਥੱਲੇ ਆ ਕੇ ਬਹਿ ਜਾਂਦੇ ਨੇਂ