ਮੂਲਾ ਖ਼ੈਰ ਗੁਜ਼ਾਰੇ

ਜੰਗਾਂ ਮੁੜ ਛੜਿਆਂ ਕਿ ਛੜਿਆਂ
ਕੌਮਾਂ ਮੁੜ ਭਿੜੀਆਂ ਕੇ ਭਿੜੀਆਂ
ਦੂਰ ਕਿਤੇ ਗੱਜਦੇ ਨੇ ਜਿਹੜੇ
ਆ ਵਸੇ ਜਦ ਵਿਹੜੇ

ਕੀ ਹੋਵੇ ਦਾ
ਕੀ ਬਣੇ ਦਾ
ਕੀ ਕਰਾਂ ਦੇ
ਕਿਧਰ ਜਾਂ ਦੇ

ਘੱਲ ਮਿਲ ਆਏ ਚਾਰ ਚੁਫ਼ੇਰੇ ਬੱਦਲ਼ ਜਦੋਂ ਸਵਾਹਰੇ
ਮੂਲਾ ਖ਼ੈਰ ਗੁਜ਼ਾਰੇ

ਦਿਲ ਆਖੇ ਇਹ ਵਸਦੀ ਦੁਨੀਆ
ਹੱਸਦਿਆਂ ਰਿਸਦਿਆਂ ਇਨਸਾਨਾਂ ਦੀਆਂ ਨਸਲਾਂ
ਸੋਹਣੇ ਸੋਹਣੇ ਖੜੇ ਖੜੇ ਜਿਹੇ ਮੁਖੜੇ ਪਿਆਰੇ ਪਿਆਰੇ
ਰੱਬ ਜਿਹਨਾਂ ਨੂੰ ਸਭ ਤੋਂ ਚੰਗਾ ਸਭ ਤੋਂ ਸੋਹਣਾ ਆਪੋਂ ਆਖ ਪੁਕਾਰੇ
ਕੀ ਇਹ ਆਪੇ ਵਿਚ ਈ ਲੜ ਕੇ ਮਰ ਜਾਵਣ ਦੇ ਸਾਰੇ?
ਮੂਲਾ ਖ਼ੈਰ ਗੁਜ਼ਾਰੇ

ਦਿਲ ਆਖੇ ਇਹ ਨਿਸਰੀਆਂ ਕਣਕਾਂ
ਪੱਕਿਆਂ ਹੋਈਆਂ ਫ਼ਸਲਾਂ
ਤੀਵੀਆਂ ਜਿਹਨਾਂ ਕੋਲੋਂ
ਮੰਗਣ ਰੂਪ ਉਧਾਰੇ
ਮੁੜ ਸਾਉਣੀ ਦਿਆਂ ਕਟਕਾਂ
ਸਿਰੋਂ ਸਿਰੋਂ ਉੱਚੇ ਟਾਂਡੇ
ਲਚਕ ਲਚਕ ਕੇ ਸਰੂ ਆਂ ਨੂੰ ਸ਼ਰਮਾਨਦੇ
ਆਸੇ ਪਾਸੇ ਲੱਗੀਆਂ ਹੋਈਆਂ--- ਗਿੱਠ ਗਿੱਠ ਨਾਲੋਂ ਲੰਮੀਆਂ ਛੱਲੀਆਂ
ਢਾ ਕੇ ਲਾ ਕੇ ਬਾਲ ਇਆਨੇ ਹੋਣ ਜਿਵੇਂ ਮਟੀਰਾਂ ਖੁਲ੍ਹੀਆਂ
ਕੀ ਇਨ੍ਹਾਂ ਤੇ ਅਸਮਾਨਾਂ ਤੋਂ ਵੱਸਣਗੇ ਅੰਗਿਆਰੇ?
ਮੂਲਾ ਖ਼ੈਰ ਗੁਜ਼ਾਰੇ

ਮੈਂ ਸੋਚਾਂ ਇਨ੍ਹਾਂ ਦੇ ਵਿਚੋਂ ਦਾਣਾ ਨਹੀਂ ਉਹਨਾਂ ਜੋਗਾ
ਜਿਹਨਾਂ ਕਿਰਤੀਆਂ ਕਿਰਸਾਨਾਂ ਨੇਂ
ਜੇਠ ਹਾੜ ਦਿਆਂ ਧੁੱਪਾਂ
ਪੋਹ ਮਾਂਹ ਦੇ ਪਾਲੇ
ਆਪਣੇ ਸਿਰ ਤੇ ਜਾਲੇ
ਰੁੱਤਾਂ ਉਮੜ੍ਹਕੇ ਬਣ ਬਣ ਚੋਈਆਂ
ਮੁੜ੍ਹਕੇ ਨਹਿਰਾਂ ਬਣ ਬਣ ਵਗੇ
ਤਾਂ ਇਹ ਫ਼ਸਲਾਂ ਹੋਈਆਂ
ਤਾਂ ਇਹ ਬੂਟੇ ਲੱਗੇ
ਅੱਜ ਇਨ੍ਹਾਂ ਦਾ ਇੱਕ ਇੱਕ ਸਿੱਟਾ ਇੱਕ ਇੱਕ ਤੀਲਾ
ਸੱਪਾਂ ਦੀਆਂ ਜੀਭਾਂ ਬਣ ਬਣ ਆਵੇ
ਸ਼ੋਕ ਸ਼ੋਕ ਕੇ ਪਿਆ ਡਰਾਵੇ
ਮੈਂ ਸੋਚਾਂ ਇਨ੍ਹਾਂ ਦਾ ਸਾਨੂੰ ਕੀ ਰੀਝ ਕੀ ਚਾ
ਕੀ ਇਨ੍ਹਾਂ ਦਾਤਾ
ਇਹ ਸਾਡੇ ਕਿਸ ਕਾਰੇ
ਮੁੜ ਵੀ ਖ਼ੋਰੇ ਕਿਹੜੀ ਗਲੇ ਲਗਣ ਪਏ ਪਿਆਰੇ
ਜੀਵਨ ਜੋਗੇ ਦੇਸ ਦੇ ਮਤਰਏ ਵੀ ਨਜ਼ਾਰੇ
ਤੇ ਮੇਰੀਆਂ ਹੋਠਾਂ ਚੋਂ ਨਿਕਲਣ ਲਫ਼ਜ਼ ਇਹ ਆਪ ਮੁਹਾਰੇ
ਸ਼ਾਲਾ ਦੂਰ ਰਹਿਣ ਇਨ੍ਹਾਂ ਤੋਂ ਬਿਜਲੀ ਦੇ ਲਿਸ਼ਕਾਰੇ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 30 ( ਹਵਾਲਾ ਵੇਖੋ )