ਲਾਹੌਰ ਲਾਹੌਰ ਏ

ਅੱਧੀ ਰਾਤੀਂ ਏਸ ਵੇਲੇ ਢਾ ਕਿੰਨੇ ਮਾਰੀ ਏ?
ਆਹ ਲੈ ! ਭਾਵੇਂ ਜੰਨਤੇ ਦਾ ਮੁੰਡਾ ਮਰ ਗਿਆ ਏ
ਜ਼ਿੰਦਗੀ ਦੇ ਦੁੱਖਾਂ ਤੋਂ ਕਿਨਾਰਾ ਕਰ ਗਿਆ ਏ
ਰੋਗ! ਇਹ ਰੋਗ!! ਕੋਈ ਜਾਣ ਵਾਲਾ ਨਹੀਂ ਸੀ
ਸੂਚਨਾਂ ਵਾਂ ਹੁਣ ਬੁੱਢੀ ਮਾਂ ਕੀ ਕਰੇਗੀ
ਕਿਹੜੀ ਆਸ ਜੀਵੇਗੀ ਤੇ ਕਿਹੜੀ ਆਸ ਮਰੇਗੀ
ਜ਼ਿੰਦਗੀ ਦੇ ਡੰਗ ਵੀ ਮਕਾਿਆਂ ਨਹੀਂ ਮੁੱਕਦੇ
ਕਰਮਾਂ ਦੇ ਮਾਰੇ ਖੋਭੇ
ਆਪ ਤੇ ਸਕਾਿਆਂ ਨਹੀਂ ਸਕਦੇ
ਪਿੰਡ ਸਾਰਾ ਜਾਂਦਾ ਏ
ਜਿਹੜੇ ਹਾਲ ਉਸ ਨੇ ਰਨਡੀਪੇ ਵਿਚ
ਜਫਰ ਜਾਲ਼ ਜਾਲ਼ ਕੇ ਤੇ ਮੁੰਡੇ ਨੂੰ ਪੜ੍ਹਾਇਆ ਸੀ
ਫੇਰ ਕਿੰਨੇ ਵਖ਼ਤਾਂ ਤੇ ਖਿੱਚਲਾਂ ਦੇ ਨਾਲ਼ ਉਹਨੂੰ ਨੌਕਰ ਕਰਾਇਆ ਸੀ
ਸਿਹਰੇ ਗਾਣੇ ਬੰਨ੍ਹੇ,
ਜਦੋਂ ਡੋਲੀ ਲੈ ਕੇ ਆਇਆ ਸੀ ।
ਕਿੰਨੇ ਏਸ ਜੰਨਤੇ ਨੂੰ ਚਾ ਅਰਮਾਨ ਸਨ ।
ਬੁੱਢੀ ਜਿਹੀ ਜਿੰਦ ਸੀ ਤੇ ਸੱਧਰਾਂ ਜਵਾਨ ਸਨ ।
ਪਤਾ ਨਹੀਂ ਸੀ ਪੱਕਿਆਂ ਤੇ ਗੁੜੇ ਪੇ ਜਾਂਦੇ ਨੇ ।
ਰਹਿਮਤਾਂ ਦੇ ਬੱਦਲਾਂ 'ਚ ਕੋਠੇ ਢੈਹ ਜਾਂਦੇ ਨੇ ।
ਅੱਜ ਪਈ ਬੈਠ ਕੇ ਤੇ ਰੋਂਦੀ ਏ ਨਸੀਬਾਂ ਨੂੰ ।
ਖ਼ੁਸ਼ੀਆਂ ਨਾ ਪਚੱਦੀਆਂ ਡਿੱਠੀਆਂ ਗ਼ਰੀਬਾਂ ਨੂੰ ।
ਮੈਨੂੰ ਡਾਢਾ ਯਾਦ ਏ,
ਸਣੇ ਨੂੰਹ ਲਾਹੌਰ ਜਦੋਂ ਪੁੱਤ ਕੋਲ਼ ਗਈ ਸੀ,
ਚਿੜੀ ਘਰ, ਅਜਾਇਬ ਘਰ,
ਮਲਿਕਾ ਦਾ ਬੱਤ ਨਾਲੇ ਦਾਤਾ ਸਾਹਿਬ ਤੱਕਿਆ ।
ਉਹ ਕਿਹੜੀ ਥਾਂ ਸੀ,
ਜਿਹੜੀ ਭਲੀ ਰਹੀ ਸੀ ।
ਨਿੱਤ ਈਹਾ ਕਾਰ ਸੀ,
ਮੁੰਡਾ ਬੜਾ ਸਾਊ,
ਬਤਰੀ 'ਚੋਂ ਕੱਢੀ ਹੋਈ ਹਰ ਗੱਲ ਮੰਨਣ ਨੂੰ ਤਿਆਰ ਸੀ ।
ਲਾਹੌਰ ! ਲਾਹੌਰ ਏ,
ਨੂੰਹ ਸੱਸ ਕੋਲ਼ ਜਦੋਂ ਬੈਠਦਾ ਤੇ ਆਂਹਦਾ ਸੀ ।
ਉਹਦਾ ਬੜਾ ਸ਼ੁਕਰ ਏ, ਜੇ,
ਪਿੰਡ ਦੀਆਂ ਫਸਤਿਆਂ ਤੋਂ ਇਥੇ ਟੁਰ ਆਏ ਹਾਂ ।
ਚਲੋ ਕੀ ਹੋਇਆ ਭਾਵੇਂ ਸੌੜਾ ਈ ਮਕਾਨ ਜੇ,
ਨ੍ਹੇਰਾ ਜ਼ਰਾ ਹੈ- ਪਰ,
ਬਿਜਲੀ ਦੇ ਬਟਨੇ 'ਚ ਚਾਨਣੇ ਦੀ ਜਾਨ ਐਂ ।
ਭਾਦਰੋਂ 'ਚ ਪਤਾ ਏ ਜੋ ਪਿੰਡ ਹਾਲ ਹੁੰਦਾ ਏ,
ਹਰ ਕੋਈ ਪੁੱਤ ਹੱਥੋਂ,
ਖਰਕ ਖਰਕ ਪਿੰਡਾ ਪਿਆ ਖੂੰਹਦਾ ਏ ।
ਇਥੇ ਪੱਖੇ ਚਲਦੇ ਨੇ ਸ਼ਾਨ ਜਿਹੀ ਸ਼ਾਨ ਏ,
ਰੱਬਾ ਤੇਰਾ ਸ਼ੁਕਰ ਜਿਨ੍ਹੀਂ ਉੱਥੇ ਲੈ ਆਂਦਾ ਏ ।
ਤਾਹੀਈਂ ਪਤਾ ਲੱਗਾ ਜਦੋਂ,
ਇਕ ਦਿਨ ਘਰ ਆ ਕੇ ਆਂਹਦਾ ਏ ।
"ਅੱਜ ਮੇਰਾ ਪਿੰਡਾ ਕੁੱਝ ਮਾਂਦਾ ਏ ।"
ਇਸ ਦਿਨ ਮੰਜੀ ਤੇ ਅਜਿਹਾ ਪਿਆ ਫੇਰ ਨਹੀਂ ਉਠਿਆ ।
ਝੂਠੀ ਹਵਾ ਅਤੇ ਝੂਠੇ ਚਾਨਣੇ ਦਾ ਮਿੱਠੀਆ !!

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 41 ( ਹਵਾਲਾ ਵੇਖੋ )