ਮੇਰੇ ਬੋਲ ਔਲੇ

ਸ਼ਰੀਫ਼ ਕੁੰਜਾਹੀ

ਅੱਜ ਮੈਂ ਭੈੜਾ, ਅੱਜ ਮੈਂ ਝੂਠਾ, ਮੇਰੇ ਬੋਲ ਔਲੇ ਚਿਣਗ ਤੁਹਾਡੀ ਹੱਟੀ ਵਿਕਦਾ, ਸੱਚ ਤੁਹਾਡੇ ਪੱਲੇ ਅੱਜ ਵੀ ਜੇ ਮੈਂ ਅੱਖ ਮੱਟਕੇ ਦੇ ਈ ਗੀਤ ਸੁਣਾਵਾਂ ਬਾਲ ਨਾਥ ਦੇ ਚੇਲੇ ਵਾਲੀ ਥਾਂ ਥਾਂ ਨਾਦ ਵਜਾਵਾਂ ਕਿੱਸਿਆਂ ਦੇ ਵਿਚ ਰਾਂਝਾ ਬਣ ਬਣ ਜਿਸ ਵਕਤ ਗੁਜ਼ਾਰਾਂ ਇਸੇ ਘਰ ਦੀਆਂ ਕੁੜੀਆਂ ਕਿਡਾਂ ਓਥੇ ਈ ਸਨ ਮਾਰਾਂ ਰੰਨਾਂ ਦੀਆਂ ਇੱਕ ਇੱਕ ਕਰ ਕੇ ਸਿਰ ਤੋਂ ਪੈਰਾਂ ਤਾਈਂ ਵਾਰੋ ਵਾਰੀ ਚਸਕੇ ਲੈ ਲੈ ਕਰਾਂ ਮੈਂ ਸਿਫ਼ਤ ਸੁਣਾਈਂ ਤਾਂ ਤੇ ਮੈਨੂੰ ਚੰਗੀਆਂ ਜਾਣੂ, ਮੇਰੀਆਂ ਵਾਰਾਂ ਗਾਉ ਮੇਰੇ ਇਕ ਇਕ ਮਿਸਰੇ ਅਤੇ ਰਾਲ਼ਾਂ ਪਏ ਵਗਾਓ ਜੇ ਮੈਂ ਆਖਾਂ ਅਸੀਂ ਤੁਸੀਂ ਆਂ ਇਕ ਆਦਮ ਦੇ ਜਾਏ ਕਿਉਂ ਮੁੜ ਇਕ ਵਗਾਰਾਂ ਕੱਟੇ ਤੇ ਇਕ ਵਿਹਲੀਆਂ ਖਾਏ ਜੇ ਮੈਂ ਆਖਾਂ ਦੁਨੀਆ ਅਤੇ ਬੇ ਘਰ ਕੋਈ ਨਾ ਹੋਵੇ ਜੇ ਮੈਂ ਆਖਾਂ ਬਡ਼ੇ ਵੇਲੇ ਟੋਕਰੀ ਕੋਈ ਨਾ ਢੋਵੇ ਜੇ ਮੈਂ ਆਖਾਂ ਮੱਸਾ ਲੂਣਾ ਸਾਰੇ ਰਲ਼ ਕੇ ਖਾਈਏ ਇਕ ਦੂਜੇ ਦੀਆਂ ਬਾਹਵਾਂ ਬਣੀਏ ਨਾਲੇ ਭਾਰ ਵੰਡਾਈਏ ਜੇ ਮੈਂ ਆਖਾਂ ਝਗੜਿਆਂ ਵਾਲੀਆਂ ਸਾਰੀਆਂ ਮਿਸਲਾਂ ਠਪੀਏ ਮਾਰ ਮਕਾਵਓ ਗੱਲਾਂ ਦੇ ਵਿਚ ਨਾ ਹਫ਼ੀਏ ਨਾ ਖਪੀਏ ਤਾਂ ਮੈਂ ਭੈੜਾ ਤਾਂ ਮੈਂ ਝੂਠਾ, ਮੇਰੇ ਬੋਲ ਔਲੇ ਚਿਣਗ ਤੁਹਾਡੀ ਹੱਟੀ ਵਿਕਦਾ, ਸੱਚ ਤੁਹਾਡੇ ਪੱਲੇ

Share on: Facebook or Twitter
Read this poem in: Roman or Shahmukhi

ਸ਼ਰੀਫ਼ ਕੁੰਜਾਹੀ ਦੀ ਹੋਰ ਕਵਿਤਾ