ਸਿਹਤ ਨਾਲ਼ ਜਹਾਨ ਦੇ ਕੰਮ ਚਲਦੇ, ਸਿਹਤ ਬਾਝ ਨਾ ਕੁੱਝ ਵੀ ਕਾਰ ਹੋਵੇ
ਏ ਪਰ ਉਸਦੀ ਸਿਹਤ ਕੀ ਰਹਿ ਸਕਦੀ, ਜਿਹੜਾ ਟੁਕਰੋਂ ਵੀ ਅਵਾਜ਼ਾਰ ਹੋਵੇ
ਦਿਨ ਚੜ੍ਹੇ ਤੇ ਟੋਕਰੀ ਢੋਣ ਲੱਗੇ, ਸ਼ਾਮੀਂ ਛਿੱਲੜੇ ਦਾ ਰੋਹ ਦਾਰ ਹੋਵੇ
ਆਵੇ ਘਰ ਤੇ ਖਾਣ ਨੂੰ ਕੀ ਲੱਭੇ, ਰੁੱਖੀ ਰੋਟੀ ਤੇ ਨਾਲ਼ ਅਚਾਰ ਹੋਵੇ

ਇਹਨੀਆਂ ਪੈਸਿਆਂ ਨਾਲ਼ ਇਹ ਆਪ ਸੋਚੋ
ਫ਼ੈਲਸੂਫ਼ੀਆਂ ਕਰੇ ਕਿ ਡੰਗ ਟੁਰੇ
ਅਖ਼ਨੀ ਕੋਰਮੇ ਉਹਦੇ ਨਸੀਬ ਕਿੱਥੇ
ਆਪਣੀ ਰੱਤ ਪੀਵੇ, ਆਪਣੇ ਹੱਡ ਖਵਰੇ

ਤੁਸੀਂ ਵਿਚ ਕਿਤਾਬਾਂ ਹਜ਼ਾਰ ਲਿਖੋ, "ਲੋਕੋ ਦੁੱਧ ਪਿਓ, ਲੋਕੋ ਫਲ ਖਾਓ"
ਹਫ਼ਤਾ ਸਿਹਤ ਮਨਾਣ ਨੂੰ ਰੇਡੀਓ ਤੇ ਲੱਖ ਵਾਰ ਦੁਹਾਈਆਂ ਪਏ ਪਾਉ
ਵਿਟਾਮਿਨ ਪ੍ਰੋਟੀਨ ਦਿਆਂ ਘੁਤਕਲਾਂ ਨਾਲ਼ ਕਾਲੇ ਵਰਕਿਆਂ ਤੇ ਵਰਕੇ ਕਰੀ ਚਾਉ
ਭੁੱਖ ਭਾਨਗੜੇ ਪਾਉਂਦੀ ਕਿਉਂ ਜੱਗ ਤੇ ਸੋਚੋ ਕਦੇ ਨਾ ਏਸ ਤੇ ਚਿੱਤ ਲਾਓ

ਮੱਤਾਂ ਹੋਵੇ ਜੇ ਨੀਂਦ ਹਰਾਮ ਆਪਣੀ
ਏਸ ਗੱਲ ਦੇ ਜਾਓ ਨਾ ਮੂਲ ਨੇੜੇ
ਰਾਂਝੇ ਰਹਿਣ ਦਿਓ ਮੱਝੀਂ ਚਾਰਨੇ ਨੂੰ
ਬੇਰਾਂ ਲੈ ਜਾਓ ਡੌਲਿਆਂ ਪਾ ਖੜੇ

ਪਰ ਇਹ ਸਮਝ ਲੌ ਕਦੇ ਜਹਾਂ ਅਤੇ ਗੱਡੀਆਂ ਚੜ੍ਹ ਕੇ ਨਹੀਂ ਅਸਮਾਨ ਰਹੀਆਂ
ਲੈ ਕੇ ਪੂਰੀ ਚਿਰ ਕੱਲੀ ਡੋਰ ਮੜਵੀ ਅਸਾਂ ਤੱਕਿਆਂ ਨੇਂ ਥੱਲੇ ਆਨ ਪਈਆਂ
ਟਿੰਡਾਂ ਖੋਹ ਦੀਆਂ ਵਾਲਾ ਮਾਮਲਾ ਏ, ਭਰੀਆਂ ਜਾਂਦੇ ਓ ਕਦੋਂ ਤੀਕ ਰਹੀਆਂ
ਮੁੱਕਦੀ ਗਲ ਜੇ ਹੁਣ ਨਹੀਂ ਜਰਨ ਜੋਗੇ, ਬੜਾ ਚਿਰ ਜਰੀਆਂ, ਬੜਾ ਚਿਰ ਸਹੀਆਂ

ਕਦੋਂ ਚਿਰ ਸਵਾਰ ਵ ਸਵਾਰ ਚਲਸੀ
ਓੜਕ ਹੇਠਲੀ ਉੱਤੇ ਵੀ ਆਵਣੀ ਐਂ
ਅਸਾਂ ਮੁੱਦਤਾਂ ਦੇ ਹੂਟੇ ਦਿੰਦੀਆਂ ਨੇ
ਮਹੀਟ ਲੈ ਕੇ ਖੇਡ ਮੁਕਾ ਵੰਨੀ ਐਂ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 20 ( ਹਵਾਲਾ ਵੇਖੋ )