ਮੇਰੀ ਜ਼ਾਤ ਏ ਕੀ

ਮੇਰੀ ਜ਼ਾਤ ਏ ਕੀ
ਇਹ ਔਕਾਤ ਏ ਕੀ

ਔਰਤ ਬੰਦੇ ਵਿਚ
ਵੱਖਰੀ ਬਾਤ ਏ ਕੀ

ਜੀਵਨ ਦੇ ਦੋ ਰੰਗ
ਦਿਨ ਤੇ ਰਾਤ ਏ ਕੀ

ਜੇ ਕਰ ਅੱਖ ਨਾ ਰੋਈ
ਫ਼ਿਰ ਬਰਸਾਤ ਏ ਕੀ

ਖੇਡੀ ਜਾ ਇਹ ਖੇਡ
ਜਿੱਤ ਤੇ ਮਾਤ ਏ ਕੀ

(2008-ਆਸਟਰੀਆ)