ਵੰਝਲੀ ਅਲੱਗ ਵਜਾਈ

ਵੰਝਲੀ ਅਲੱਗ ਵਜਾਈ
ਬੇਲੇ ਹੀਰ ਬੁਲਾਈ

ਰਾਂਝੇ ਚਾਕਰ ਬਣ ਕੇ
ਪਿਆਰ ਦੀ ਖੇਡ ਰਚਾਈ

ਇਸ਼ਕ ਦਾ ਕਾਇਦਾ ਪੜ੍ਹ ਕੇ
ਰਾਂਝਾ, ਹੀਰ ਕਹਾਈ

ਇਕ ਦੂਜੇ ਵਿਚ ਹੋਣਾ
ਹੋਣਾ ਕੁੱਲ ਖ਼ੁਦਾਈ

(2006،ਲੰਦਨ, ਇੰਗਲੈਂਡ)