ਮੈਂ ਧਰਤੀ ਦੀ ਗੋਦੀ ਬੈਠਾ ਅੱਡਾਂ ਵਿਚ ਅਸਮਾਨ ਮੇਰੇ ਵਿਚ ਜ਼ਮਾਨੇ ਸਾਰੇ ਮੇਰੇ ਸਭ ਜਹਾਨ ਮੇਰੇ ਰੰਗ ਨੇਂ ਵੱਖਰੇ ਵੱਖਰੇ ਮੇਰੇ ਰੂਪ ਹਜ਼ਾਰ ਮੈਂ ਬੇ ਮੂਲ ਹਕੀਕਤ ਹੋ ਕੇ ਵਕਾਂ ਵਿਚ ਬਜ਼ਾਰ ਮੇਰੇ ਵਿਚ ਸ਼ੈਤਾਨ ਵੀ ਲੱਭੇ ਮੇਰੇ ਵਿਚ ਭਗਵਾਨ ਧਰਤੀ ਦੀ ਮੈਂ ਗੋਦੀ ਬੈਠਾ ਮੈਂ ਪ੍ਰਚਾਰਕ ਅਮਨ ਸਲ੍ਹਾ ਦਾ ਮੈਂ ਜੰਗ ਦਾ ਸਾਮਾਨ ਮੈਂ ਬਰਬਾਦੀ ਮੈਂ ਆਬਾਦੀ ਮੈਂ ਹਾਂ ਹਰ ਫ਼ਰਮਾਨ ਮੇਰੇ ਵਿਚ ਇਨਸਾਨ ਵੀ ਜ਼ਿੰਦਾ ਮੇਰੇ ਵਿਚ ਹੈਵਾਨ ਧਰਤੀ ਦੀ ਮੈਂ ਗੋਦੀ ਬੈਠਾ ਮੈਂ ਇਹ ਖੇਡ ਰਚਾਈ ਸਾਰੀ ਮੈਂ ਹਰ ਗੱਲ ਦਾ ਮੁਡ਼ ਮੇਰੇ ਕਾਰਨ ਦੁਨੀਆ ਵਸੇ ਮੈਂ ਜੱਗ ਦੀ ਸ਼ੁੱਧ ਬੁੱਧ ਮੇਰੇ ਵਿਚ ਕੁਫ਼ਰ ਵੀ ਪਲਦਾ ਮੇਰੇ ਵਿਚ ਈਮਾਨ ਧਰਤੀ ਦੀ ਮੈਂ ਗੋਦੀ ਬੈਠਾ (2005، ਲੰਦਨ, ਇੰਗਲੈਂਡ)