ਸਵਾਲ

ਕਿੰਜ ਦਾ ਜੱਗ ਵਰਤਾਰਾ
ਕੀ ਏ ਇਹ ਖਿਲਾਰਾ

ਜਿਹਨਾਂ ਮਿਹਨਤ ਕੀਤੀ
ਉਹ ਹਮੇਸ਼ਾਂ ਭੁੱਖੇ

ਬੈਠੇ ਅਜ਼ਲੋਂ ਧੁੱਪੇ
ਜਿਹਨਾਂ ਮਿਹਨਤ ਲੁੱਟੀ

ਉਹ ਰੱਬ ਦੇ ਪਰਛਾਵੇਂ
ਬੈਠੇ ਠੰਡੀ ਛਾਵੇਂ
(2012)