ਉਤੋਂ ਹੋਰ ਤੇ ਵਿਚੋਂ ਹੋਰ

ਉਤੋਂ ਹੋਰ ਤੇ ਵਿਚੋਂ ਹੋਰ
ਆਪਣੇ ਆਪ ਦੇ ਆਪੀ ਚੋਰ

ਅੰਦਰੋਂ ਪਾਟੇ ਲੀਰੋ ਲੀਰ
ਬਾਹਰੋਂ ਦੱਸੋ ਨਵੇਂ ਨਕੋਰ

ਕਰੋ ਕਮਾਈ ਦਿਨ ਤੇ ਰਾਤ
ਖਾਵਣ ਵਾਲੇ ਲੋਕੀ ਹੋਰ

ਹੱਥੋ ਹੱਥੀ ਲੁੱਟੋ ਆਪ
ਸ਼ੋਰ ਮਚਾਊ ਚੋਰ ਚੋਰ

ਕਰੋ ਤਮਾਸ਼ਾ ਪੁਤਲੀ ਆਪ
ਖਿਚੂ ਇਕ ਦੂਜੇ ਦੀ ਡੋਰ

ਖ਼ੁਦੀ ਗਮਾਂ ਤਕੱਬਰ ਵਿਚ
ਭੁੱਲ ਗਏ ਆਖ਼ਿਰ ਹੋਣਾ ਗੋਰ

(2011) ਰਿਆਸਤ ਬਹਿਰੀਨ