ਇਹ ਵੀ ਹੁੰਦਾ ਏ ਕਈ ਵਾਰ
ਰਹਿੰਦਾ ਅੱਖੀਆਂ ਦਾ ਪਿਆਰ

ਖ਼ਾਲੀ ਨਜ਼ਰ ਦਾ ਹਜ਼ੂਰ
ਦਿਲ ਰਹਿਣ ਦੂਰ ਦੂਰ

ਲੱਖ ਕੋਲ਼ ਕੋਲ਼ ਰਹੋ
ਢੱਕ ਨਾਲ਼ ਨਾਲ਼ ਬਹੋ

ਦੋਹਾਂ ਦਿਲਾਂ ਦੀ ਜੁਦਾਈ
ਘੱਟ ਸਕਦੀ ਨਹੀਂ ਰਾਈ

ਇਹ ਫ਼ਾਸਲੇ ਨੇਂ ਡਾਢੇ
ਇਹ ਪੈਂਡੇ ਨੇਂ ਦੁਰਾਡੇ

ਪਏ ਕਦਮ ਉਠਾਓ
ਟੁਰ ਟੁਰ ਥੱਕ ਜਾਓ

ਲਾਓ ਲੱਖ ਲੱਖ ਵਾਹ
ਨਹੀਂ ਮੁੱਕਦੀ ਇਹ ਰਾਹ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )