ਡੂੰਘੀਆਂ ਝਾਤਾਂ ਪੈ ਨਾ ਸਕਣ, ਨੇੜੇ ਨਜ਼ਰਾਂ ਪਾ ਲਈਏ

ਡੂੰਘੀਆਂ ਝਾਤਾਂ ਪੈ ਨਾ ਸਕਣ, ਨੇੜੇ ਨਜ਼ਰਾਂ ਪਾ ਲਈਏ
ਦਿਲ ਨਾਲ਼ ਦਿਲ ਜੇ ਮਿਲ ਨਾ ਸਕੇ, ਇੱਕੋ ਅੱਖ ਨਾਲ਼ ਅੱਖ ਮਿਲਾ ਲਈਏ

ਕਿਸਮਤ ਤੇ ਵਰਕਾਂ ਤੇ ਜਾਣੇ ਕੀ ਕੁਝ ਲਿਖਦੇ ਜਾਂਦੇ ਨੇਂ
ਹੱਥ ਪਵੇ ਤੇ ਅਸੀਂ ਵੀ ਆਪਣੇ ਦੋ ਚਾਰ ਅੱਖਰ ਵਾਹ ਲਈਏ

ਆ ਇੱਕ ਵਾਰੀ ਫੇਰ ਜਗਾਈਏ, ਪਿਆਰ ਦੀਆਂ ਸੁੱਤੀਆਂ ਯਾਦਾਂ ਨੂੰ
ਸੁੱਕੇ ਹੋਏ ਟਹਿਣਾਂ ਉਤੇ ਸੱਜਰੇ ਫੁਲ ਸਜਾ ਲਈਏ

ਹੁਸਨ ਦਾ ਅਪਣਾ ਰੂਪ ਨਹੀਂ ਕੋਈ ਸਿੱਧਾ ਸਾਦਾ ਪੱਥਰ ਏ
ਏਸ ਪੱਥਰ ਦੇ ਵਿਚੋਂ ਜੋ ਭੀ ਚਾਹੀਏ ਬੁੱਤ ਬਣਾ ਲਈਏ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )