ਹੱਸਦਾ ਸੀ ਜੇ ਜਗ ਪਿਆ ਤੇ ਕੀ ਸੀ

ਹੱਸਦਾ ਸੀ ਜੇ ਜਗ ਪਿਆ ਤੇ ਕੀ ਸੀ
ਪਰ ਤੇਰੇ ਲਬਾਂ ਤੇ ਵੀ ਹੰਸੀ ਸੀ

ਇਕ ਗਲ ਤੈਨੂੰ ਕਹਿਣੀ ਚਾਹੁਣਾ ਸਾਂ
ਹੁਣ ਯਾਦ ਨਹੀਂ ਆਉਂਦਾ ਕਿ ਕੀ ਸੀ

ਇੱਕ ਉਮਰ ਫ਼ਿਰਾਕ ਵਿਚ ਗੁਜ਼ਾਰੀ
ਦੋਚਾਰ ਘੜੀ ਦੀ ਜ਼ਿੰਦਗੀ ਸੀ

ਪਹੁੰਚੇ ਸਾਂ ਅਸੀਂ ਤੇਰੇ ਦੁਆਰੇ
ਅਣਹੋਣੀ ਜਿਹੀ ਬਾਤ ਹੋ ਗਈ ਸੀ

ਦਿਲ ਕੁਰਲਾਉਂਦੇ ਪਏ ਸਨ
ਦੁਨੀਆ ਪਈ ਹੱਸਦੀ ਖੇਲਦੀ ਸੀ

ਉਸ ਨੂੰ ਵੀ ਸੁਣਾ ਨਹੀਂ ਸਾਂ ਸਕਦਾ
ਇਹ ਬਾਤ ਈ ਸੂਫ਼ੀ ਕੁਝ ਅਜਿਹੀ ਸੀ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )