ਦੁਸ਼ਮਣ ਤੇਰੇ ਚਾਰ ਚੁਫੇਰੇ
ਕੱਲੀ ਤੇਰੀ ਜਾਨ
ਬਾਤਿਲ ਦੇ ਲੱਖ ਘੁੰਮਣ ਘੇਰੇ
ਹੱਕ ਦਾ ਇੱਕ ਈਮਾਨ ਹੱਕ ਦਾ ਇੱਕ ਈਮਾਨ

ਆਪਣੇ ਸੱਚੇ ਕੱਲ ਤੇ ਅੜ ਕੇ
ਅੱਗ ਦੇ ਤੂਫ਼ਾਨ ਵਿਚ ਲੜ ਕੇ
ਤੋਂ ਇਹ ਪਾਕਿਸਤਾਨ ਬਣਾਇਆ
ਇਸ ਦੀ ਸ਼ਾਨ ਤੇ ਮਾਨ ਦੀ ਖ਼ਾਤਿਰ
ਆਪਣੇ ਦੀਨ ਈਮਾਨ ਦੀ ਖ਼ਾਤਿਰ
ਜਾਨ ਕੀਤੀ ਕੁਰਬਾਨ

ਜਿਹੜੇ ਮੌਤ ਕੋਲੋਂ ਨਈਂ ਡਰਦੇ
ਉਹ ਇਨਸਾਨ ਕਦੀ ਨਹੀਂ ਮਰਦੇ
ਤੋ ਹੈਂ ਜ਼ਿੰਦਾ ਕਾਇਦ-ਏ-ਆਜ਼ਮ(ਰਹਿ.)
ਜ਼ਿੰਦਾ ਹੈ ਪਾਕਿਸਤਾਨ

ਉੱਚੀਆਂ ਉੱਚੀਆਂ ਨਜ਼ਰਾਂ ਵਾਲੀਆ
ਇਧਰ ਅੱਖਾਂ ਮੋੜ
ਅੱਜ ਫੇਰ ਤੇਰੇ ਸ਼ੁਦਾਈਆਂ ਨੂੰ
ਤੇਰੀ ਪਈ ਗਈ ਲੋੜ

ਉਹੋ ਈਮਾਨ ਤੇ ਉਹੋ ਜਜ਼ਬਾ
ਉਹੋ ਦਿਲ ਤੇ ਉਹੋ ਸੱਧਰਾਂ
ਉਹੋ ਪਿਆਰਿਆਂ ਪਿਆਰਿਆਂ ਮਦਰਾਂ
ਕਿਸੇ ਨਾ ਸ਼ੈ ਦੀ ਲੋੜ

ਖ਼ਬਰ ਦੀ ਕਿਧਰੇ ਔਖੇ ਵੇਲੇ
ਇਧਰ ਜਾਣ ਜੇ ਇਹ ਬਿਚਾਰੇ
ਤੇਰੀ ਯਾਦ ਦੇ ਲੇਨ ਸਹਾਰੇ
ਆਪਣੀ ਇਸੇ ਯਾਦ ਦੇ ਸਦਕੇ
ਪਿਆਰ ਦਾ ਰਿਸ਼ਤਾ ਜੋੜ

ਤੂੰ ਹੀ ਇਨ੍ਹਾਂ ਨੂੰ ਰਾਹੇ ਪਾਇਆ
ਤੂੰ ਹੀ ਪਹੁੰਚਾ ਦੇ ਤੋੜ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )