ਆਈ ਹਿਜਰ ਦੀ ਰਾਤ ਹਨੇਰੀ
ਤੇਰੀਆਂ ਯਾਦਾਂ ਦੇ ਘੋੜੇ ਸੰਗੜੇ
ਅੱਖਰਾਂ ਭਰੀ ਘਨੇਰੀ
ਕੁਝ ਨਾ ਦਿੱਸੇ, ਕੁਝ ਨਾ ਲੱਭੇ
ਫੇਰ ਵੀ ਨੀਝਾਂ ਲਾਵਾਂ
ਕਾਲ਼ੀ ਰੀਝਾਂ ਲਾਹਵਾਂ
ਕਦੀ ਕਦੀ ਕੋਈ ਨਿੰਮਾ ਤਾਰਾ
ਬੁਝਦੀ ਹੋਈ ਚਿੰਘਾਰੀ ਵਾਂਗੂੰ
ਹਲਕੀ ਜਿਹੀ ਧੁਖ ਮਾਰੇ
ਤੇ ਛੁਪ ਜਾਵੇ
ਜਿਵੇਂ ਕੋਈ ਖ਼ਾਬ ਡਰਾਉਨਾ
ਵੇਖ ਕੇ ਸਹਿਮਿਆ ਹੋਇਆ ਬੰਦਾ
ਅੱਖ ਨਾ ਖੋਲੇ
ਖੋਲੇ ਤੇ ਘਬਰਾਏ
ਘਬਰਾਏ, ਸ਼ਰਮਾਏ
ਮੁੜ ਡਰ ਜਾਏ
ਹਿਜਰ ਦੀ ਰਾਤ ਵੀ
ਏਸ ਹਨੇਰੀ ਮੰਜ਼ਿਲ ਦੇ ਵਿਚ
ਰਾਹਵਾਂ ਲੁਕ ਲੁਕ ਜਾਣ
ਐਵੇਂ ਮੁੱਕ ਮੁੱਕ ਜਾਣ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )