ਆਸ਼ਿਕ ਦਾ ਦਿਲ ਮੋਮ ਬਰਾਬਰ

ਆਸ਼ਿਕ ਦਾ ਦਿਲ ਮੋਮ ਬਰਾਬਰ
ਮਾਅਸ਼ੂਕਾਂ ਦਿਲ ਕਾਲੇ ਹੂ

ਤਅਮਾ ਦੇ ਤੁਰ ਤੁਰ ਤੱਕੇ
ਜਿਉਂ ਬਾਜ਼ਾਂ ਦੇ ਚਾਲੇ ਹੂ

ਬਾਜ਼ ਵਿਚਾਰਾ ਕਿਉਂਕਰ ਉਡੇ
ਪੈਰੀਂ ਪਏ ਦੁਆਲੇ ਹੂ

ਜੈਂ ਦਿਲ ਇਸ਼ਕ ਖ਼ਰੀਦ ਨਾ ਕੀਤਾ
ਗਿਆ ਜਹਾਨੋਂ ਖ਼ਾਲੀ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )