ਇਸ਼ਕ ਅਸਾਨੂੰ ਲਿਸੀਆਂ ਜਾਤਾ

ਇਸ਼ਕ ਅਸਾਨੂੰ ਲਿਸੀਆਂ ਜਾਤਾ
ਬੈਠਾ ਮਾਰ ਪਥੱਲਾ ਹੋ

ਵਿਚ ਜਿਗਰ ਦੇ ਸੁੱਣ ਚਾ ਲਾਈਸ
ਕੇਤੁਸ ਕੰਮ ਉੱਲਾ ਹੋ

ਜਾਂ ਅੰਦਰ ਵੜ ਝਾਤੀ ਪਾਈਸ
ਡਿੱਠਾ ਯਾਰ ਇਕੱਲਾ ਹੋ

ਬਾਝੋਂ ਮੁਰਸ਼ਦ ਕਾਮਲ ਬਾਹੂ
ਹੁੰਦੀ ਨਹੀਂ ਤਸਲਾ ਹੋ