ਔਝੜ ਝੱਲ ਤੇ ਮਾਰੋ ਬੇਲਾ

ਔਝੜ ਝੱਲ ਤੇ ਮਾਰੋ ਬੇਲਾ
ਜਿਥੇ ਜਾਲਣ ਆਈ ਹੋ

ਜਿਸ ਕਦੱਹੀ ਨੂੰ ਢਾਹ ਹਮੇਸ਼ਾ
ਅੱਜ ਢੱਠੀ ਕੱਲ੍ਹ ਢਾਈ ਹੋ

ਨੀਂ ਜਿਨ੍ਹਾਂ ਦੇ ਵੇ ਸਰਹਾਂਦੀ
ਉਹ ਸੁਖ ਨਾ ਸੁਣਦੇ ਰਾਹੀ ਹੋ

ਰੇਤ ਪਾਣੀ ਜਥ ਹੋਣ ਇਕੱਠੇ
ਇਥ ਬੰਨੀ ਨਾ ਬੁਝਦੀ ਕਾਈ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )