ਆਸ਼ਿਕ ਹੋਤੇ ਇਸ਼ਕ ਕਮਾ

ਆਸ਼ਿਕ ਹੋਤੇ ਇਸ਼ਕ ਕਮਾ
ਦਿਲ ਰੱਖੀਂ ਵਾਂਗ ਪਹਾੜਾਂ ਹੂ

ਸੈ ਸੈ ਬਦੀਆਂ ਲੱਖ ਉਲਾਮਹੇ
ਜਾਨੀਂ ਬਾਗ਼ ਬਹਾਰਾਂ ਹੂ

ਚਾ ਸੂਲੀ ਮਨਸੂਰ ਦਿੱਤਾ
ਜੋ ਵਾਕਿਫ਼ ਕੁਲ ਅਸਰਾਰਾਂ ਹੂ

ਸਜਦਿਓਂ ਸਿਰ ਨਾ ਚਈਏ ਤੋੜੇ
ਕਾਫ਼ਰ ਕਹਿਣ ਹਜ਼ਾਰਾਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )