ਇਸ਼ਕ ਅਸਾਨੂੰ ਲਿਸੀਆਂ ਜਾਤਾ

ਇਸ਼ਕ ਅਸਾਨੂੰ ਲਿਸੀਆਂ ਜਾਤਾ
ਲੱਥਾ ਮਿਲ ਮੁਹਾੜੀ ਹੋ

ਨਾ ਸੌਵੇਂ ਨਾ ਸੋਵਨ ਦੇਵੇ
ਜਿਵੇਂ ਬਾਲ ਰ ਹਾੜੀ ਹੋ

ਪੋਹ ਮਾਨਘੀਂ ਖ਼ਰਬੂਜ਼ੇ ਮੰਗੇ
ਮੈਂ ਕੱਤ ਲੀਸਾਂ ਵਾੜੀ ਹੋ

ਅਕਲ ਫ਼ਿਕਰ ਦੀਆਂ ਭੁੱਲ ਗਈਆਂ
ਜਦ ਇਸ਼ਕ ਵਜਾਈ ਤਾੜੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )