ਆਸ਼ਿਕਾਂ ਹਿਕੋ ਵੁਜ਼ੂ ਜੋ ਕੀਤਾ

ਆਸ਼ਿਕਾਂ ਹਿਕੋ ਵੁਜ਼ੂ ਜੋ ਕੀਤਾ
ਰੋਜ਼ ਕਿਆਮਤ ਤਾਈਂ ਹੂ

ਵਿਚ ਨਮਾਜ਼ ਰੁਕੁਅ ਸਜੂਦੇ
ਰਹਿੰਦੇ ਸੰਝ ਸਬਾਹੀਂ ਹੂ

ਇਥੇ ਓਥੇ ਦੋਈਂ ਜਹਾਨੀਂ
ਸਭ ਫ਼ਕਰ ਦੀਆਂ ਜਾਈਂ ਹੂ

ਅਰਸ਼ਾਂ ਤੋਂ ਸੈ ਮੰਜ਼ਿਲ ਅੱਗੇ
ਪਿਆ ਕੰਮ ਤਿੰਨਾਹੀਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )