ਇਸ਼ਕ ਦੀ ਬਾਜ਼ੀ ਹਰ ਜਾ ਖੇਡੀ

ਇਸ਼ਕ ਦੀ ਬਾਜ਼ੀ ਹਰ ਜਾ ਖੇਡੀ
ਸ਼ਾਹ ਗੁੱਦਾ ਸੁਲਤਾਨਾਂ ਹੋ

ਆਲਮ, ਫ਼ਾਜ਼ਲ, ਆਕਿਲ, ਦਾਣੇ
ਕਰਦਾ ਚਾ ਹੈਰਾਨਾਂ ਹੋ

ਤੰਬੂ ਠੋਕ ਲੱਥਾ ਵਿਚ ਦਿਲ ਦੇ,
ਲਾਈਸ ਖ਼ਲਵਤ ਖ਼ਾਨਾ ਹੋ

ਇਸ਼ਕ ਅਮੀਰ ਫ਼ਕੀਰ ਮੰਨੀਂਦੇ
ਕੀ ਜਾਣੇ ਲੋਕ ਬੇਗਾਨਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )