ਇਸ਼ਕ ਚਲਾਇਆ ਵੱਲ ਅਸਮਾਨਾਂ

ਇਸ਼ਕ ਚਲਾਇਆ ਵੱਲ ਅਸਮਾਨਾਂ
ਫ਼ਰਸ਼ੋਂ ਅਰਸ਼ ਦਿਖਾਇਆ ਹੋ

ਰੂਹ ਨੀ ਦੁਨੀਆ, ਠੱਗ ਨਾ ਸਾਨੂੰ,
ਸਾਡਾ ਜੀ ਘਬਰਾਇਆ ਹੋ

ਅਸੀਂ ਮੁਸਾਫ਼ਰ, ਵਤਨ ਦੂਰ ਅੱਡਾ,
ਕੂੜਾ ਲਾਲਚ ਲਾਇਆ ਹੋ

ਮਰ ਗਏ ਜੋ ਮਰਨੇ ਥੀਂ ਪਹਿਲੇ
ਤਿਨ੍ਹਾਂ ਰੱਬ ਨੂੰ ਪਾਇਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )