ਇਸ਼ਕ ਦੀ ਗੱਲ ਅਵੱਲੀ ਜਿਹੜਾ

ਇਸ਼ਕ ਦੀ ਗੱਲ ਅਵੱਲੀ ਜਿਹੜਾ
ਸ਼ਰ ਅ ਥੀਂ ਦੂਰ ਹਟਾਵੇ ਹੋ

ਕਾਜ਼ੀ ਛੋੜ ਕਜ਼ਾਈਂ ਜਾਵਣ
ਜਦ ਇਸ਼ਕ ਤਮਾਚਾ ਲਾਵੇ ਹੋ

ਲੋਕ ਇਆਨੇ ਮੱਤੀਂ ਦੇਵਨ
ਆਸ਼ਿਕ ਮੱਤ ਨਾ ਭਾਵੇ ਹੋ

ਮੁੜਨ ਮੁਹਾਲ ਤਿਨ੍ਹਾਂ ਨੂੰ ਜਿਨ੍ਹਾਂ
ਸਾਹਿਬ ਆਪ ਬੁਲਾਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ