ਇਸ਼ਕ ਹਕੀਕੀ ਜਿਨ੍ਹਾਂ ਪਾਇਆ

ਇਸ਼ਕ ਹਕੀਕੀ ਜਿਨ੍ਹਾਂ ਪਾਇਆ
ਮੂੰਹੋਂ ਨਹੀਂ ਅਲਾਵਣ ਹੋ

ਦਮ ਦਮ ਦੇ ਵਿਚ ਆਖਣ ਮੂਲਾ
ਦਮ ਨੂੰ ਕੈਦ ਲੱਗਾ ਵੰਨ ਹੋ

ਖ਼ਫ਼ੀ ਖ਼ਫ਼ਾਈ, ਹੱਕ ਹਕਾਨੀ,
ਸ੍ਰੀ ਜਿਕਰ ਕਮਾਵਣ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ
ਜਿਹੜੇ ਹਿੱਕ ਨਿਗਾਹ ਵਿਚ ਆਵਣ ਹੋ