ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ

ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ
ਰਹਿਣ ਉਹ ਚੁੱਪ ਚੁਪਾਤੇ ਹੋ

ਲੂੰ ਲੂੰ ਦੇ ਵਿਚ ਲੱਖ ਜ਼ਬਾਨਾਂ
ਕਰਨ ਉਹ ਗੁੰਗੀ ਬਾਤੇ ਹੋ

ਕਰਦੇ ਵਜ਼ੋ ਅਸਮ ਦਾ ਜਿਹੜੇ
ਦਰਿਆ ਵਹਦਤ ਨਹਾਤੇ ਹੋ

ਤਦੋਂ ਕਬੂਲ ਨਮਾਜ਼ਾਂ ਬਾਹੂ
ਜਦ ਯਾਰਾਂ ਯਾਰ ਪਛਾਤੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )