ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ

ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ
ਕੱਤ ਵੱਲ ਜ਼ਹਾਜ਼ ਘੱਤੀਵੇ ਹੋ

ਅਕਲ ਫ਼ਿਕਰ ਦੀ ਡੌਂਡੀ ਨੂੰ
ਚਾ ਪਹਿਲੇ ਪੂਰ ਬੋੜੀਵੇ ਹੋ

ਕੜਕਣ ਕੱਪਰ, ਪੱੋਨ ਲਹਿਰਾਂ
ਜਦ ਵਹਦਤ ਵਿਚ ਵੜੀਵੇ ਹੋ

ਜਿਸ ਮਰਨੇ ਥੀਂ ਖ਼ਲਕਤ ਡਰਦੀ
ਆਸ਼ਿਕ ਮਰੇ ਤਾਂ ਜੀਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )