ਮਾਲ ਜਾਨ ਸਭ ਖ਼ਰਚ ਕੱਚੀਵੇ

ਮਾਲ ਜਾਨ ਸਭ ਖ਼ਰਚ ਕੱਚੀਵੇ
ਕਰੇ ਖ਼ਰੀਦ ਫ਼ਕੀਰੀ ਹੋ

ਫ਼ਕ਼ਰ ਕਨੂੰ ਰੱਬ ਹਾਸਲ ਹੋਵੇ
ਕਿਉਂ ਕੀਜੇ ਦਿਲਗੀਰੀ ਹੋ

ਦੁਨੀਆ ਕਾਰਨ ਦੇਣ ਵੰਜਾਉਣ
ਕੌੜੀ ਸ਼ੇਖ਼ੀ ਪੀਰੀ ਹੋ

ਤਰਕ ਦੁਨੀਆ ਦੀ ਕੀਤੀ ਬਾਹੂ,
ਸ਼ਾਹ ਮੀਰਾਂ ਦੀ ਮੇਰੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ