ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਰਾਹ ਰਬਾਣਾ ਮੋਰੀ ਹੋ ਪੰਡਤ ਤੇ ਮਲਵਾਣੇ ਕੋਲੋਂ ਛੁਪ ਛੁਪ ਲੰਘੀਏ ਚੋਰੀ ਹੋ ਅੱਡੀਆਂ ਮਾਰਨ, ਕਰਨ ਬਖੇੜੇ ਦਰਦਮੰਦਾਂ ਦੇ ਖੋਰੀ ਹੋ ਬਾਹੂ ਚੱਲ ਉਥਾਈਂ ਵੱਸੀਏ ਜਥ ਦਾਵਈ ਨਾ ਕਿਸ ਹੋਰੀ ਹੋ