ਦਰਦਮੰਦਾਂ ਦੇ ਧੁਏਂ ਧੁਖਦੇ

ਦਰਦਮੰਦਾਂ ਦੇ ਧੁਏਂ ਧੁਖਦੇ
ਡਰਦਾ ਕੋਈ ਨਾ ਸੇਕੇ ਹੂ

ਇਨ੍ਹਾਂ ਧੁਇਆਂ ਦੇ ਤਾ ਤਖੇਰੇ,
ਮਹਿਰਮ ਹੋਏ ਤਾਂ ਸੇਕੇ ਹੂ

ਛਿਕ ਸ਼ਮਸ਼ੀਰ ਖਲਾ ਸਿਰ ਉੱਤੇ,
ਤਰਸ ਪੋਸ ਤਾਂ ਥੇਕੇ ਹੂ

ਸਰ ਪਰ ਸਹੁਰੇ ਵੰਝਨਾਂ ਕੁੜੀਏ,
ਸਦਾ ਨਾ ਰਹਿਣਾ ਪੇਕੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )