ਦਿਲ ਤੇ ਦਫ਼ਤਰ ਵਹਦਤ ਵਾਲਾ

ਦਿਲ ਤੇ ਦਫ਼ਤਰ ਵਹਦਤ ਵਾਲਾ
ਦਾਇਮ ਕਰੀਂ ਮਤਾ ਲਈਆ ਹੋ

ਸਾਰੀ ਉਮਰਾਂ ਪੜ੍ਹਦਿਆਂ ਗੁਜ਼ਰੀ
ਜਿਲਾਂ ਦੇ ਵਿਚ ਜਾਲਿਆ ਹੋ

ਇਕੋ ਅਸਮ ਅੱਲ੍ਹਾ ਦਾ ਰੱਖੀਂ
ਇਹੋ ਸਬਕ ਕਮਾ ਲਿਆ ਹੋ

ਦੋਹੀਂ ਜਹਾਨ ਗ਼ੁਲਾਮ ਤਿਨ੍ਹਾਂ ਦੇ
ਜੀਂ ਦਿਲ ਰੱਬ ਸੰਭਾਲਿਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )