ਦਰਦਮੰਦਾਂ ਦਿਆਂ ਆਹੀਂ ਕੋਲੋਂ

ਦਰਦਮੰਦਾਂ ਦੀਆਂ ਆਹੀਂ ਕੋਲੋਂ
ਪੱਥਰ ਪਹਾੜ ਦੇ ਝੜਦੇ ਹੋ

ਦਰਦਮੰਦਾਂ ਦੀਆਂ ਆਹੀਂ ਤੋਂ
ਭੱਜ ਮਾਂਗ ਜ਼ਿਮੀਂ ਵਿਚ ਵੜਦੇ ਹੋ

ਦਰਦਮੰਦਾਂ ਦੀਆਂ ਆਹੀਂ ਤੋਂ
ਅਸਮਾਨੋਂ ਤਾਰੇ ਝੜਦੇ ਹੋ

ਦਰਦਮੰਦਾਂ ਦੀਆਂ ਆਹੀਂ ਕੋਲੋਂ
ਆਸ਼ਿਕ ਮੂਲ ਨਾ ਡਰਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )