ਗਿਆ ਈਮਾਨ ਇਸ਼ਕੇ ਦੇ ਪਾਰੋਂ

ਗਿਆ ਈਮਾਨ ਇਸ਼ਕੇ ਦੇ ਪਾਰੋਂ
ਹੋ ਕੇ ਕਾਫ਼ਰ ਰਹੀਏ ਹੋ

ਘੱਤ ਜ਼ਨਾਰ ਕੁਫ਼ਰ ਦਾ ਗੱਲ ਵਿਚ
ਬੁੱਤ ਖ਼ਾਨੇ ਵਿਚ ਬਹੀਏ ਹੋ

ਜਿਸ ਜਾ ਜਾਨੀ ਨਜ਼ਰ ਨਾ ਆਵੇ
ਇਥ ਸਜਦਾ ਮੂਲ ਨਾ ਦੀਏ ਹੋ

ਜਾਂ ਕਰ ਜਾਣੀ ਨਜ਼ਰ ਨਾ ਆਵੇ
ਕਲਮਾ ਮੂਲ ਨਾ ਪੜ੍ਹੀਏ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )