ਗੋਦੜੀਆਂ ਵਿਚ ਜਾਲ਼ ਜਿਨ੍ਹਾਂ ਦੀ

ਗੋਦੜੀਆਂ ਵਿਚ ਜਾਲ਼ ਜਿਨ੍ਹਾਂ ਦੀ
ਉਹ ਰਾਤੀਂ ਜਾਗਣ ਅੱਧੀਆਂ ਹੋ

ਸਿਕ ਮਾਹੀ ਦੀ ਟਿਕਣ ਨਾ ਦਿੰਦੀ
ਲੋਕੀਂ ਦਿੰਦੇ ਬਦੀਆਂ ਹੋ

ਅੰਦਰ ਮੇਰਾ ਹੱਕ ਤਪਾਇਆ ਅਸਾਂ
ਖੁਲ੍ਹੀਆਂ ਰਾਤੀਂ ਕੁਡੀਆਂ ਹੋ

ਤਿੰਨ ਥੀਂ ਮਾਸ ਅਲਹਿਦਾ ਹੋਇਆ
ਸੌਖ ਝੁਲਾਰੇ ਹੱਡੀਆਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )