ਗੁਝ੍ਹੇ ਸਾਏ ਸਾਹਿਬ ਵਾਲੇ

ਗੁਝ੍ਹੇ ਸਾਏ ਸਾਹਿਬ ਵਾਲੇ
ਨਹੀਂ ਕੁਝ ਖ਼ਬਰ ਅਸਲ ਦੀ ਹੋ

ਗੰਦਮ ਦਾਣਾ ਬਹੁਤਾ ਚੁਗਿਆ
ਗਲ ਪਈ ਡੋਰ ਅਜ਼ਲ ਦੀ ਹੋ

ਫਾਹੀ ਦੇ ਵਿਚ ਮੈਂ ਪਈ ਤੜਫ਼ਾਂ
ਬੁਲਬੁਲ ਬਾਗ਼ ਮਿਸਲ ਦੀ ਹੋ

ਗ਼ੈਰ ਦੇ ਥੀਂ ਸੁੱਟ ਕੇ ਬਾਹੂ
ਰੱਖੀਏ ਆਸ ਫ਼ਜ਼ਲ ਦੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )